Blog

Blog central government Exam Preparation Master Cadre Master Cadre Civics Master Cadre Exam Preparation

ਸੰਸਦ ਦੀ ਕਾਰਜ ਪ੍ਰਣਾਲੀ (Functioning of the Parliament)

ਸੰਸਦ ਦੀ ਕਾਰਜ ਪ੍ਰਣਾਲੀ (Functioning of the Parliament)

ਸੰਸਦ ਦੀ ਕਾਰਜ ਪ੍ਰਣਾਲੀ (Functioning of the Parliament)

ਸੰਸਦ ਦੀ ਕਾਰਜ ਪ੍ਰਣਾਲੀ ( Functioning of the Parliament )

ਸੰਸਦ ਦੀ ਕਾਰਜ ਪ੍ਰਣਾਲੀ ਦੇ ਸੰਬੰਧ ਵਿੱਚ ਹਰ ਵਿਵਸਥਾ ਦਾ ਵਰਣਨ ਸੰਵਿਧਾਨ ਵਿੱਚ ਨਹੀਂ ਹੈ, ਸਗੋਂ ਸੰਵਿਧਾਨ ਦੀ ਧਾਰਾ-118 (i) ਅਧੀਨ ਕਿਹਾ ਗਿਆ ਹੈ ਕਿ, “ਸੰਸਦ ਦਾ ਹਰ ਸਦਨ ਆਪਣੇ ਕਾਰਵਿਹਾਰ ਨੂੰ ਚਲਾਉਣ ਲਈ ਸੰਵਿਧਾਨ ਦੀਆਂ ਧਾਰਾਵਾਂ ਨੂੰ ਮੁੱਖ ਰੱਖ ਕੇ ਨਿਯਮ ਬਣਾ ਸਕੇਗਾ।” ਇਸ ਧਾਰਾ ਅਧੀਨ ਪ੍ਰਾਪਤ ਸ਼ਕਤੀ ਅਨੁਸਾਰ ਲੋਕ ਸਭਾ ਅਤੇ ਰਾਜ ਸਭਾ ਨੇ ਸਦਨ ਦਾ ਕਾਰਵਿਹਾਰ ਚਲਾਉਣ ਲਈ ਨਿਯਮਾਂ ਦਾ ਨਿਰਮਾਣ ਕੀਤਾ ਹੈ।

ਸੰਸਦ ਦੀ ਕਾਰਜ ਪ੍ਰਣਾਲੀ (Functioning of the Parliament)
ਕਾਰਜ ਪ੍ਰਣਾਲੀ (Functioning of the Parliament)

ਦੋਵਾਂ ਸਦਨਾਂ ਦੀ ਕਾਰਜ ਪ੍ਰਣਾਲੀ ਲਗਭਗ ਸਮਾਨ ਹੈ ਜਿਸ ਦਾ ਵਰਣਨ ਹੇਠਾਂ ਕੀਤਾ ਗਿਆ ਹੈ –

ਨਵੀਂ ਸੰਸਦ ਦਾ ਆਰੰਭ ਅਤੇ ਮੈਂਬਰਾਂ ਦੁਆਰਾ ਸਹੁੰ ਚੁੱਕਣਾ (Beginning of new Parliament and oath taking by Members)—

ਸੰਵਿਧਾਨ ਦੀ ਧਾਰਾ-99 ਅਨੁਸਾਰ ਸੰਸਦ ਦਾ ਹਰ ਮੈਂਬਰ ਨਿਸਚਿਤ ਦਿਨ ਅਤੇ ਨਿਸਚਿਤ ਸਮੇਂ ਸੰਸਦ ਵਿੱਚ ਆਪਣੀ ਸੀਟ ਸੰਭਾਲਣ ਤੋਂ ਪਹਿਲਾਂ ਰਾਸ਼ਟਰਪਤੀ ਜਾਂ ਰਾਸ਼ਟਰਪਤੀ ਵੱਲੋਂ ਨਿਯੁਕਤ ਵਿਅਕਤੀ ਦੇ ਸਾਹਮਣੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਅਤੇ ਦੇਸ਼ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਦੀ ਸਹੁੰ ਚੁੱਕਦਾ ਹੈ।

ਸਪੀਕਰ ਦੀ ਚੋਣ (Election of the Speaker)—

ਸਦਨ ਦੀ ਪਹਿਲੀ ਬੈਠਕ ਦੀ ਪ੍ਰਧਾਨਗੀ ਸਦਨ ਦਾ ਸਭ ਤੋਂ ਸੀਨੀਅਰ ਮੈਂਬਰ ਕਰਦਾ ਹੈ। ਸਦਨ ਦੇ ਮੈਂਬਰ ਸਹੁੰ ਚੁੱਕਣ ਤੋਂ ਪਿੱਛੋਂ ਸਪੀਕਰ ਦੀ ਚੋਣ ਕਰਦੇ ਹਨ। ਉਪ-ਰਾਸ਼ਟਰਪਤੀ ਰਾਜ ਸਭਾ ਦਾ ਪਦੇਨ ਸਭਾਪਤੀ (Exofficio Chairman) ਹੁੰਦਾ ਹੈ। ਸਪੀਕਰ ਦੀ ਚੋਣ ਪਿੱਛੋਂ ਸਦਨ ਦੀ ਉ ਦਿਨ ਦੀ ਕਾਰਵਾਈ ਖ਼ਤਮ ਹੋ ਜਾਂਦੀ ਹੈ।

ਸਦਨ ਦਾ ਇਜਲਾਸ (Session of the House)—

ਧਾਰਾ-85 ਅਧੀਨ ਸਦਨ ਦਾ ਇਜਲਾਸ ਰਾਸ਼ਟਰਪਤੀ ਦੁਆਰਾ ਬੁਲਾਇਆ ਜਾਂਦਾ ਹੈ ਅਤੇ ਇਕ ਇਜਲਾਸ ਤੋਂ ਦੂਜੇ ਇਜਲਾਸ ਦੇ ਵਿਚਕਾਰ ਛੇ ਮਹੀਨੇ ਤੋਂ ਵਧੇਰੇ ਵਿੱਚ ਨਹੀਂ ਪੈਣੀ ਚਾਹੀਦੀ।

ਪਰੰਤੂ ਭਾਰਤ ਵਿੱਚ ਸੰਸਦ ਦੇ ਸਾਲ ਵਿੱਚ ਤਿੰਨ ਇਜਲਾਸ ਬੁਲਾਏ ਜਾਂਦੇ ਹਨ—

(i) ਬਜਟ ਸੈਸ਼ਨ (Budget Session)— ਇਹ ਸੈਸ਼ਨ ਆਮ ਤੌਰ ’ਤੇ ਫਰਵਰੀ ਵਿਚ ਬੁਲਾਇਆ ਜਾਂਦਾ ਹੈ ਅਤੇ ਅਪ੍ਰੈਲ ਦੇ ਆਖਰ ਤੱਕ ਚਲਦਾ ਹੈ।

(ii) ਵਰਖਾ ਰੁੱਤ ਦਾ ਸੈਸ਼ਨ (Monsoon Session)— ਵਰਖਾ ਰੁੱਤ ਦਾ ਸੈਸ਼ਨ ਆਮ ਤੌਰ ‘ਤੇ ਜੁਲਾਈ-ਅਗਸਤ ਵਿੱਚ ਬੁਲਾਇਆ ਜਾਂਦਾ ਹੈ ਅਤੇ ਸਤੰਬਰ ਤੱਕ ਚਲਦਾ ਹੈ।

(iii) ਸਰਦੀ ਰੁੱਤ ਦਾ ਸੈਸ਼ਨ (Winter Session)— ਇਹ ਸੈਸ਼ਨ ਆਮ ਤੌਰ ‘ਤੇ ਅਕਤੂਬਰ ਵਿਚ ਬੁਲਾਇਆ ਜਾਂਦਾ ਹੈ ਅਤੇ ਦਸੰਬਰ ਵਿੱਚ ਸਮਾਪਤ ਹੋ ਜਾਂਦਾ ਹੈ।

ਸੰਸਦ ਦੇ ਇਜਲਾਸ ਦਾ ਉਦਘਾਟਨ (Inauguration of the Session)-

ਧਾਰਾ-87 ਅਧੀਨ ਆਮ ਚੋਣਾਂ ਤੋਂ ਪਿੱਛੋਂ ਸੰਸਦ ਦੇ ਪਹਿਲੇ ਇਜਲਾਸ ਅਤੇ ਉਸ ਤੋਂ ਪਿੱਛੋਂ ਹਰ ਸਾਲ ਪਹਿਲੇ ਇਜਲਾਸ ਦਾ ਉਦਘਾਟਨ ਰਾਸ਼ਟਰਪਤੀ ਦੁਆਰਾ ਕੀਤਾ ਜਾਂਦਾ ਹੈ। ਇਸ ਮੀਟਿੰਗ ਵਿੱਚ ਰਾਸ਼ਟਰਪਤੀ ਆਪਣਾ ਭਾਸ਼ਣ (President’s Address) ਪੜ੍ਹਦਾ ਹੈ। ਇਹ ਭਾਸ਼ਣ ਬਹੁਤ ਮਹੱਤਵਪੂਰਣ ਹੁੰਦਾ ਹੈ ਕਿਉਂਕਿ ਇਸ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਆਉਣ ਵਾਲੇ ਭਵਿੱਖ ਵਿੱਚ ਅਪਣਾਈਆਂ ਜਾਣ ਵਾਲੀਆਂ ਨੀਤੀਆਂ ਦਾ ਵਰਣਨ ਹੁੰਦਾ ਹੈ। ਇਹ ਭਾਸ਼ਣ ਸਰਕਾਰ ਦੁਆਰਾ ਤਿਆਰ ਕੀਤਾ ਜਾਂਦਾ ਹੈ ਅਤੇ ਰਾਸ਼ਟਰਪਤੀ ਦੁਆਰਾ ਕੇਵਲ ਪੜ੍ਹਿਆ ਹੀ ਜਾਂਦਾ ਹੈ।

ਧੰਨਵਾਦ ਪ੍ਰਸਤਾਵ (Motion of Thanks)—

ਰਾਸ਼ਟਰਪਤੀ ਦੇ ਭਾਸ਼ਣ ਦੇ ਅਗਲੇ ਦਿਨ ‘ਧੰਨਵਾਦ ਪ੍ਰਸਤਾਵ’ ਪੇਸ਼ ਕੀਤਾ ਜਾਂਦਾ ਹੈ ਜਿਸ ਦਾ ਉਦੇਸ਼ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਸ਼ਾਮਲ ਸਰਕਾਰ ਦੀਆਂ ਨੀਤੀਆਂ ‘ਤੇ ਸੰਸਦ ਦੀ ਪ੍ਰਵਾਨਗੀ ਪ੍ਰਾਪਤ ਕਰਨਾ ਹੁੰਦਾ ਹੈ। ਇਸ ਸਟੇਜ ਵਿੱਚ ਵਿਰੋਧੀ ਪਾਰਟੀਆਂ ਨੂੰ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਦਾ ਪੂਰਾ ਮੌਕਾ ਮਿਲਦਾ ਹੈ ਅਤੇ ਜੇਕਰ ਸਰਕਾਰ ਦੀ ਇੱਛਾ ਦੇ ਵਿਰੁੱਧ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਕੋਈ ਪਰਿਵਰਤਨ ਹੋ ਜਾਂਦਾ ਹੈ ਜਾਂ ਧੰਨਵਾਦ ਪ੍ਰਸਤਾਵ ਲੋਕ ਸਭਾ ਦੁਆਰਾ ਅਪ੍ਰਵਾਨ ਕਰ ਦਿੱਤਾ ਜਾਂਦਾ ਹੈ ਤਾਂ ਸਰਕਾਰ ਨੂੰ ਅਸਤੀਫ਼ਾ ਦੇਣਾ ਪੈਂਦਾ ਹੈ ਕਿਉਂਕਿ ਇਸ ਨੂੰ ਸਰਕਾਰ ਵਿਚ ਅਵਿਸ਼ਵਾਸ ਮੰਨਿਆ ਜਾਂਦਾ ਹੈ।

ਧਾਰਾ-86 ਅਧੀਨ ਰਾਸ਼ਟਰਪਤੀ ਜਦੋਂ ਚਾਹੇ ਸੰਸਦ ਦੇ ਕਿਸੇ ਇਕ ਸਦਨ ਵਿਚ ਜਾਂ ਦੋਵਾਂ ਸਦਨਾਂ ਵਿੱਚ ਭਾਸ਼ਣ ਦੇ ਸਦਕਾ ਹੈ। ਰਾਸ਼ਟਰਪਤੀ ਸੰਸਦ ਨੂੰ ਸੰਦੇਸ਼ ਵੀ ਭੇਜ ਸਕਦਾ ਹੈ ਜਿਹੜੇ ਸਦਨ ਦੇ ਸਭਾਪਤੀ ਦੁਆਰਾ ਪੜ੍ਹ ਕੇ ਸੁਣਾਏ ਜਾਂਦੇ ਹਨ।

ਸਦਨ ਦੀਆਂ ਬੈਠਕਾਂ (Meetings of the House)— ਸਦਨ ਦਾ ਸਕੱਤਰ ਸਦਨ ਦੀਆਂ ਬੈਠਕਾਂ ਦੀ ਮਿਤੀ ਅਤੇ ਸਮੇਂ ਬਾਰੇ ਮੈਂਬਰਾਂ ਸੂਚਿਤ ਕਰਦਾ ਹੈ। ਸਦਨ ਦੀਆਂ ਬੈਠਕਾਂ ਆਮ ਤੌਰ ‘ਤੇ ਦਿਨੇ 11 ਵਜੇ ਸ਼ੁਰੂ ਹੁੰਦੀਆਂ ਹਨ ਅਤੇ ਸ਼ਾਮ ਨੂੰ ਪੰਜ ਵਜੇ ਖ਼ਤਮ ਹੋ ਜਾਂਦੀਆਂ ਹਨ। ਲੋੜ ਪੈਣ ’ਤੇ ਇਹ ਸਮਾਂ ਵਧਾਇਆ ਵੀ ਜਾ ਸਕਦਾ ਹੈ।

ਕੋਰਮ (Quorum of the House)— ਸਦਨ ਦੀ ਬੈਠਕ ਲਈ ਸਦਨ ਦੇ ਕੁੱਲ ਮੈਂਬਰਾਂ ਦਾ 1/10 ਭਾਗ ਸਦਨ ਵਿੱਚ ਹਾਜ਼ਰ ਹੋਣਾ ਜ਼ਰੂਰੀ ਹੈ। ਕੋਰਮ ਪੂਰਾ ਨਾ ਹੋਣ ‘ਤੇ ਸਪੀਕਰ ਸਦਨ ਦੀ ਬੈਠਕ ਮੁਲਤਵੀ ਕਰ ਸਕਦਾ ਹੈ।

ਸਦਨ ਦਾ ਪ੍ਰੋਗਰਾਮ (Business of the House)— ਸਦਨ ਦੇ ਸਭਾਪਤੀ ਦੁਆਰਾ ਸਦਨ ਦੇ ਨੇਤਾ ਦੀ ਸਲਾਹ ਨਾਲ ਸਦਨ ਦਾ ਪ੍ਰੋਗਰਾਮ ਤਿਆਰ ਕੀਤਾ ਜਾਂਦਾ ਹੈ।

ਸਮੁੱਚੇ ਪ੍ਰੋਗਰਾਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ—

  • ਸਰਕਾਰੀ ਕੰਮ (Government Business) ਅਤੇ (ii) ਪ੍ਰਾਈਵੇਟ ਕੰਮ (Private Members Business) |
  • ਸਦਨ ਦਾ ਵਧੇਰੇ ਸਮਾਂ ਸਰਕਾਰੀ ਕਾਰਜਾਂ ਲਈ ਪ੍ਰਯੋਗ ਕੀਤਾ ਜਾਂਦਾ ਹੈ ਕਿਉਂਕਿ ਸਦਨ ਵਿੱਚ ਪੇਸ਼ ਕੀਤੇ ਜਾਣ ਵਾਲੇ 90% ਤੋਂ ਵੀ ਵਧੇਰੇ ਬਿੱਲ ਸਰਕਾਰੀ ਬਿੱਲ ਹੁੰਦੇ ਹਨ। ਪ੍ਰਾਈਵੇਟ ਮੈਂਬਰ ਬਿੱਲਾਂ ‘ਤੇ ਵਿਚਾਰ ਹਫ਼ਤੇ ਵਿੱਚ ਕੇਵਲ ਸ਼ੁੱਕਰਵਾਰ ਨੂੰ ਆਖ਼ਰੀ ਢਾਈ ਘੰਟੇ ਲਈ ਹੀ ਕੀਤਾ ਜਾਂਦਾ ਹੈ।

Leave your thought here

Your email address will not be published. Required fields are marked *

Select the fields to be shown. Others will be hidden. Drag and drop to rearrange the order.
  • Image
  • SKU
  • Rating
  • Price
  • Stock
  • Availability
  • Add to cart
  • Description
  • Content
  • Weight
  • Dimensions
  • Additional information
Click outside to hide the comparison bar
Compare